23.70 ਕਰੋੜਦੀ ਲਾਗਤ ਨਾਲ ਸ਼ਹਿਰ ਦੇ  ਸੀਵਰੇਜ ਤੇ ਇੰਟਰਲਾਕਿੰਗ ਪ੍ਰਾਜੈਕਟ ਦੇ ਅਧੂਰੇ ਪਏ ਕੰਮ ਪੂਰੇ ਕੀਤੇ ਜਾਣਗੇ- ਗੁਰਦਿੱਤ ਸੇਖੋਂ

39

ਵਿਕਾਸ ਪ੍ਰੋਜੈਕਟਾਂ ਦੇ ਪੂਰੇ ਹੋਣ ਤੇ ਸ਼ਹਿਰ ਵਾਸੀਆਂ ਨੂੰ ਮਿਲੇਗੀ ਵੱਡੀ ਰਾਹਤ  – ਸਾਈਂ ਨਗਰ ਕਲੋਨੀ ਵਾਸੀਆਂ ਦੀਆਂ  ਸੁਣੀਆਂ ਸਮੱਸਿਆਵਾਂ

ਫਰੀਦਕੋਟ  15 ਮਈ (ਮੋਨੂੰ ਛਾਬੜਾ) ਹਲਕਾ ਫ਼ਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਫ਼ਰੀਦਕੋਟ ਸ਼ਹਿਰ ਦੇ ਰਹਿੰਦੇ ਇਲਾਕਿਆਂ ਵਿੱਚ  23.70 ਕਰੋੜ ਦੀ ਲਾਗਤ ਨਾਲ ਸੀਵਰੇਜ ਤੇ ਇੰਟਰਲਾਕਿੰਗ ਦਾ ਕੰਮ ਕਰਵਾਇਆ ਜਾਵੇਗਾ। ਉਹਨਾਂ ਅੱਜ ਫ਼ਰੀਦਕੋਟ ਸਾਈਂ ਨਗਰ ਇਨਕਲੇਵ ਦੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਕਲੋਨੀ ਵਾਸੀਆਂ ਨਾਲ ਗੱਲਬਾਤ ਦੌਰਾਨ ਇਹ ਪ੍ਰਗਟਾਵਾ ਕੀਤਾ।       ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਬਗ਼ੈਰ ਕਿਸੇ ਭੇਦਭਾਵ ਦੇ ਲੋਕਾਂ ਦੇ ਵਿਕਾਸ ਕਾਰਜਾਂ ਦੇ  ਕੰਮ ਕਰੇਗੀ ਅਤੇ ਕਿਸੇ ਤਰ੍ਹਾਂ ਦੀ ਵੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।  ਉਨ੍ਹਾਂ ਕਲੋਨੀ  ਵਾਸੀਆਂ ਨੂੰ  ਕਿਹਾ  ਕਿ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ  ਹਮੇਸ਼ਾ ਖੁੱਲ੍ਹੇ ਹਨ। ਉਨ੍ਹਾਂ ਦੱਸਿਆ ਕਿ ਗੁਰੂ ਅਰਜਨ ਦੇਵ ਨਗਰ, ਹਰਿੰਦਰਾ ਨਗਰ, ਬਾਬਾ ਫਰੀਦ ਨਗਰ, ਡੋਗਰ ਬਸਤੀ  ਆਦਿ ਖੇਤਰਾਂ ਵਿਚ ਸੀਵਰੇਜ ਦਾ ਕੰਮ ਜਲਦ ਕਰਵਾਇਆ ਜਾਵੇਗਾ।  ਉਨ੍ਹਾਂ ਦੱਸਿਆ ਕਿ  ਨਿਊ ਟੀਚਰ ਕਾਲੋਨੀ, ਜਰਮਨ ਕਲੋਨੀ,  ਸ਼ਾਹਬਾਜ਼ ਨਗਰ, ਬਾਬਾ ਫਰੀਦ ਨਗਰ, ਭਾਨ ਸਿੰਘ ਕਲੋਨੀ, ਪੂਰੀ ਕਲੋਨੀ,ਹਰਿੰਦਰਾ ਨਗਰ ਆਦਿ ਖੇਤਰਾਂ ਵਿਚ ਇੰਟਰਲਾਕਿੰਗ ਦਾ ਕੰਮ ਜਲਦ ਕਰਵਾਇਆ ਜਾਵੇਗਾ।  ਇਸ ਉਪਰੰਤ ਵਿਧਾਇਕ ਨੇ ਪਾਣੀ ਦੀ ਸਪਲਾਈ ਚ  ਸੁਧਾਰ ਲਈ ਇਥੋਂ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਸਥਿਤ  ਵਾਟਰ ਵਰਕਸ ਦਾ  ਦੌਰਾ ਕਰਕੇ ਜਾਇਜ਼ਾ ਲਿਆ।ਇਸ ਮੌਕੇ ਸਾਈਂ ਨਗਰ ਦੇ ਪ੍ਰਧਾਨ ਨਿਰਮਲ ਸਿੰਘ ਤੇ ਹੋਰ ਹਾਜ਼ਰ ਸਨ।

You might also like