ਫਿਲਮ ‘ਸੌਂਕਣ ਸੌਂਕਣੇ’ ਨੇ ਪਹਿਲੇ ਹੀ ਦਿਨ ਵਿਸ਼ਵ ਪੱਧਰ ‘ਤੇ ਧਮਾਕੇਦਾਰ ਸ਼ੁਰੂਆਤ ਕੀਤੀ, ਪੰਜਾਬੀ ਫਿਲਮ ਇੰਡਸਟਰੀ ਲਈ ਮਾਣ ਵਾਲੀ ਗੱਲ।

64

ਐਮੀ ਵਿਰਕ, ਨਿਮਰਤ ਖਹਿਰਾ ਅਤੇ ਸਰਗੁਨ ਮਹਿਤਾ ਅਭੀਨੀਤ ਫਿਲਮ ‘ਸੌਂਕਣ ਸੌਂਕਣੇ’ ਨੂੰ ਵਿਸ਼ਵ ਪੱਧਰ ‘ਤੇ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਆਪਣੇ ਪਹਿਲੇ ਦਿਨ, 4.20 ਕਰੋੜ ਦਾ ਬਾਕਸ ਆਫਿਸ ਕਲੈਕਸ਼ਨ ਕੀਤਾ, ਅਤੇ ਸਿਰਫ 2 ਦਿਨਾਂ ਵਿੱਚ 10.20 ਕਰੋੜ ਦਾ ਕਲੈਕਸ਼ਨ ਕੀਤਾ, ਜੋ ਕਿ ਪੂਰੀ ਪੰਜਾਬੀ ਫਿਲਮ ਇੰਡਸਟਰੀ ਲਈ ਮਾਣ ਵਾਲੀ ਗੱਲ ਹੈ। ਫਿਲਮ ਨੂੰ ਬਹੁਤ ਵਧੀਆ ਸਮੀਖਿਆਵਾਂ ਅਤੇ ਸਕਾਰਾਤਮਕ ਸ਼ਬਦ ਸੁਣਨ ਨੂੰ ਮਿਲ ਰਹੇ ਹਨ, ਜਿਸ ਦੇ ਨਾਲ ਫਿਲਮ ਦੇਖਣਾ ਹੋਰ ਵੀ ਲਾਜ਼ਮੀ ਬਣ ਜਾਂਦਾ ਹੈ। ਦਰਸ਼ਕਾਂ ਨੂੰ ਕਹਾਣੀ ਬਹੁਤ ਮਜ਼ੇਦਾਰ ਲੱਗੀ ਜਿਸ ਨੇ ਅੰਤ ‘ਚ ਉਨ੍ਹਾਂ ਨੂੰ ਖੁਸ਼ੀ ਦੇ ਹੰਝੂਆਂ ਨਾਲ ਛੱਡ ਦਿੱਤਾ ਅਤੇ ਕਲਾਈਮੈਕਸ ਦੇ ਤਾਂ ਕੀ ਹੀ ਕਹਿਣੇ।

ਇਹ ਸਾਫ਼ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਐਮੀ, ਸਰਗੁਣ ਅਤੇ ਨਿਮਰਤ ਦੀ ਤਿਕੜੀ ਨੇ ਇਸ ਨੂੰ ਸਫ਼ਲ ਬਣਾਉਣ ਲਈ ਕਾਫੀ ਮਿਹਨਤ ਕੀਤੀ ਹੈ। ਫਿਲਮ ਨੂੰ ਸਫ਼ਲ ਬਣਾਉਣ ਵਿੱਚ ਸਿਰਫ਼ ਸਟਾਰ ਕਾਸਟ ਹੀ ਨਹੀਂ ਬਲਕਿ ਲੇਖਕ ਅੰਬਰਦੀਪ ਸਿੰਘ ਅਤੇ ਨਿਰਦੇਸ਼ਕ ਅਮਰਜੀਤ ਸਿੰਘ ਸੈਰੋਂ ਨੇ ਵੀ ਆਪਣੀ ਮਿਹਨਤ ਅਤੇ ਰਚਨਾਤਮਕਤਾ ਨਾਲ ਬਰਾਬਰ ਦਾ ਯੋਗਦਾਨ ਪਾਇਆ ਹੈ।

ਇਸ ਫਿਲਮ ਵਿੱਚ ਐਮੀ ਵਿਰਕ, ਨਿਮਰਤ ਖਹਿਰਾ ਅਤੇ ਸਰਗੁਨ ਮਹਿਤਾ ਮੁੱਖ ਭੂਮਿਕਾਵਾਂ ਵਿੱਚ ਹਨ। ਉਨ੍ਹਾਂ ਦੇ ਨਾਲ ਨਿਰਮਲ ਰਿਸ਼ੀ, ਸੁਖਵਿੰਦਰ ਚਾਹਲ, ਰਵਿੰਦਰ ਮੰਡ ਅਤੇ ਮੋਹਿਨੀ ਤੂਰ ਅਹਿਮ ਕਿਰਦਾਰ ਨਿਭਾਅ ਰਹੇ ਹਨ।

ਜਦੋਂ ਕਿ ਐਮੀ ਨੇ ਇੱਕ ਦੁਖੀ ਅਤੇ ਭੋਲੇ-ਭਾਲੇ ਪਤੀ ਦੀ ਭੂਮਿਕਾ ਨਿਭਾਈ, ਸਰਗੁਨ ਦੇ ਨਾਟਕੀ ਵਿਸਫੋਟ ਨੇ ਸਵਾਦ ਲਿਆ ਦਿੱਤਾ। ਨਿਮਰਤ ਵੀ ਦਲੇਰੀ ਅਤੇ ਸੱਚਾਈ ਦੇ ਸੰਕੇਤ ਨਾਲ ਖਿੱਚ ਦਾ ਕੇਂਦਰ ਬਣ ਗਈ। ਇਹ ਫੈਸਲਾ ਕਰਨਾ ਔਖਾ ਹੈ ਕਿ ਅਦਾਕਾਰੀ, ਕਾਸਟਿੰਗ, ਨਿਰਦੇਸ਼ਨ ਜਾਂ ਸਕ੍ਰਿਪਟ ਵਿੱਚੋਂ ਕਿਸ ਨੇ ਵੱਡੀ ਭੂਮਿਕਾ ਨਿਭਾਈ ਹੈ।

ਫਿਲਮ ਦਾ ਨਿਰਮਾਣ ਨਾਦ ਐਸ.ਸਟੂਡੀਓਜ਼, ਡ੍ਰਿਮੀਆਤਾ ਪ੍ਰਾਈਵੇਟ ਲਿਮਿਟਡ, ਜੇ.ਆਰ ਪ੍ਰੋਡਕਸ਼ਨ ਹਾਊਸ ਦੁਆਰਾ ਕੀਤਾ ਗਿਆ ਹੈ ਅਤੇ ਫਿਲਮ ਦਾ ਸੰਗੀਤ ਦੇਸੀ ਕਰੂ ਦੁਆਰਾ ਦਿੱਤਾ ਗਿਆ ਹੈ। ‘ਸੌਂਕਣ ਸੌਂਕਣੇ’ 13 ਮਈ, 2022 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਈ ਹੈ।

ਕੁੱਲ ਮਿਲਾ ਕੇ, ਅਸੀਂ ਕਹਿ ਸਕਦੇ ਹਾਂ ਕਿ ਇਹ ਫਿਲਮ ਭਾਵਨਾਵਾਂ, ਡਰਾਮਾ, ਕਾਮੇਡੀ ਤੇ ਹਾਸੇ ਦਾ ਇੱਕ ਪਾਵਰ ਪੈਕ ਹੈ ਅਤੇ ਦਰਸ਼ਕਾਂ ਨੂੰ ਢਿੱਡੀਂ ਪੀੜਾਂ ਪਾਉਂਦੀ ਹੈ। ਅਦਾਕਾਰਾਂ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਸ਼ਲਾਘਾਯੋਗ ਕੰਮ ਕੀਤਾ ਹੈ। ਨਾ ਸਿਰਫ਼ ਅਦਾਕਾਰੀ ਸਗੋਂ ਫਿਲਮ ਦੀ ਪੂਰੀ ਟੀਮ ਨੇ ਮਿਲ ਕੇ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਫਿਲਮ ਦੇ ਮਨੋਰੰਜਕ ਗੀਤਾਂ ਨੇ ਵੀ ਫਿਲਮ ਨੂੰ ਹੋਰ ਆਕਰਸ਼ਕ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਫਿਲਮ ਨੇ ਦਰਸ਼ਕਾਂ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ ਅਤੇ ਮੁੱਖ ਕਲਾਕਾਰਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਭਵਿੱਖ ਵਿੱਚ ਦੁਬਾਰਾ ਇਕੱਠੇ ਦੇਖਣ ਦੀ ਉਡੀਕ ਕਰ ਰਹੇ ਹਨ।