ਵਿਸ਼ਵ ਰੰਗਮੰਚ ਦਿਵਸ ਦੇ ਸਬੰਧ ਵਿੱਚ ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਨਟਰੰਗ ਅਬੋਹਰ ਦੇ ਸਹਿਯੋਗ ਨਾਲ ਨਾਟਕਾਂ ਦੀ ਪੇਸ਼ਕਾਰੀ

32

ਅਬੋਹਰ 28 ਮਾਰਚ, ਵਿਸ਼ਵ ਰੰਗਮੰਚ ਦਿਵਸ ਦੇ ਸਬੰਧ ਵਿੱਚ ਭਾਸ਼ਾ ਵਿਭਾਗ ਫਾਜ਼ਿਲਕਾ ਦੇ ਸਹਿਯੋਗ ਨਾਲ ਨਟਰੰਗ ਅਬੋਹਰ ਵੱਲੋਂ ਦੋ ਨਾਟਕਾਂ ਦੀ ਪੇਸ਼ਕਾਰੀ ਕਰਕੇ ਅਬੋਹਰ ਵਿੱਚ ਰੰਗਮੰਚ ਵਿੱਚ ਆਈ ਖੜੋਤ ਨੂੰ ਤੋੜਦਿਆਂ ਰੰਗਮੰਚ ਦੀਆਂ ਗਤੀਵਿਧੀਆਂ ਦਾ ਆਗਾਜ ਕੀਤਾ। ਡੀ.ਏ.ਵੀ ਕਾਲਜ ਆਫ ਐਜੂਕੇਸ਼ਨ ਅਬੋਹਰ ਵਿਖੇ ਅਖਤਰ ਅਲੀ ਦਾ ਲਿਖਿਆ ਤੇ ਹਨੀ ਉਤਰੇਜ਼ਾ ਵੱਲੋਂ ਇਕ ਪਾਤਰੀ ਨਾਟਕ ਸੁਕਰਾਤ ਦੀ ਪੇਸ਼ਕਾਰੀ ਕਰਕੇ ਸੁਕਰਾਤ ਦੇ ਜੀਵਨ ਦੀ ਫਿਲੋਸਫੀ ਦਰਸ਼ਨ ਤੇ ਉਸ ਦੇ ਚਿੰਤਨ ਨੂੰ ਬਾਖੂਬੀ ਪੇਸ਼ ਕੀਤਾ। ਇਸ ਨਾਟਕ ਰਾਹੀਂ ਹਨੀ ਨੇ ਆਪਣੀ ਐਕਟਿੰਗ ਦੇ ਨਵੇ ਆਗਾਜ ਸਥਾਪਿਤ ਕੀਤੇ ਤੇ 40 ਮਿੰਟਾ ਤੱਕ ਦਰਸ਼ਕਾਂ ਨੂੰ ਬੰਨੀ ਰੱਖਿਆ ਨਟਰੰਗ ਦਾ ਰੌਸ਼ਨੀ ਪ੍ਰਬੰਧੀ ਮਾਸਟਰ ਕਲਾਕਾਰ ਰੂਬੀ ਸਰਮਾ ਵੱਲੋਂ ਕੀਤਾ ਗਿਆ ਤੇ ਸਹਿਯੋਗੀ ਸਖਦੀਪ ਭੁੱਲਰ, ਸੰਗੀਤ ਪ੍ਰਬੰਧਣ ਕਸ਼ਮੀਰ ਲੂਣਾ ਵੱਲੋ ਕੀਤਾ ਗਿਆ।


ਨਟਰੰਗ ਅਬੋਹਰ ਦੂਜਾ ਨਾਟਕ ਬਲਦੇਵ ਸਿੰਘ ਸੜਕਨਾਵਾ ਦਾ ਲਿਖਿਆ ਤੇ ਹਨੀ ਉਤਰੇਜਾ ਵੱਲੋਂ ਨਿਰਦੇਸ਼ਿਤ ਮਖੀਆ ਨੇ ਲੋਕਾ ਨੂੰ ਹੱਸਣ ਤੇ ਮਜ਼ਬੂਰ ਕੀਤਾ। ਕਲਾਕਾਰ ਵੱਲੋਂ ਪਾਏ ਨਿੱਕੇ-ਨਿੱਕੇ ਵਿਅੰਗਾਂ ਤੇ ਐਕਟਿੰਗ ਨੇ ਦਰਸ਼ਕਾਂ ਨੂੰ ਬੰਨੀ ਰੱਖਿਆ। ਨਾਟਕ ਅੱਜ ਦੇ ਜਮਾਨੇ ਵਿੱਚ ਘਰਾਂ `ਚ ਧੰਕੇ ਨਾਲ ਆਏ ਮਹਿਮਾਨਾਂ ਤੇ ਵਿਅੰਗ ਕਰਦਾ ਹੈ। ਇਸ ਨਾਟਕ ਦੇ ਕਲਾਕਾਰਾਂ `ਚ ਗੁਰਵਿੰਦਰ ਸਿੰਘ, ਗਰਜਿੰਦਰ ਕੌਰ, ਸਤਵੰਤ ਕਾਹਲੋ, ਅਸੀਸ ਸਿਡਾਨਾ ਵੱਲੋਂ ਬਾਖੂਬੀ ਕਹਾਣੀ ਨੂੰ ਪੇਸ਼ ਕਰਦਿਆਂ ਹੱਸਣ ਤੇ ਮਹੌਲ ਪੈਦਾ ਕੀਤਾ। ਉਥੇ ਵਿਸ਼ਨੂ ਨਰਾਇਣ, ਵਾਸੂ ਸੇਤੀਆ, ਭੂਮਿਕਾ ਸ਼ਰਮਾ, ਵੈਭਵ ਅਗਰਵਾਲ, ਹਨੀ ਉਤਰੇਜਾ ਨੇ ਸਹਿਯੋਗੀ ਕਲਾਕਾਰ ਵਜੋ ਆਪਣੀ ਛਾਪ ਝੰਡੀ। ਨਾਟਕ ਦਾ ਪਿਠਵਰਤੀ ਸੰਗੀਤ ਜਗਜੋਤ ਸਿੰਘ ਵੱਲੋਂ ਦਿੱਤਾ ਗਿਆ। ਪ੍ਰੋਗਰਾਮ ਦਾ ਆਗਾਜ ਸਰਸਵਤੀ ਪੂਜਨ ਤੇ ਨਟਰੰਗ ਅਬੋਹਰ ਦੇ ਕਲਾਕਾਰ ਸਵਰਗੀ ਮੋਹਿਤ ਕਾਲੜਾ ਨੂੰ ਸਰਧਾਜਲੀ ਨਾਲ ਸ਼ੁਰੂ ਕੀਤਾ।
ਨਮਨ ਦੂਮੜਾ ਅਤੇ ਪ੍ਰੋਗਰਾਮ ਦਾ ਮੰਚ ਸੰਚਾਲਕ ਸੰਜੀਵ ਵਰਮਾ ਨੇ ਕੀਤਾ ਹੈ।
ਨਾਟਕਾਂ ਦੀ ਪੇਸ਼ਕਾਰੀ ਵਿੱਚ ਵਿਕਾਸ ਬਤਰਾ ਗੋਰਵ ਸਰਮਾ, ਕੁਲਜੀਤ ਭੱਟੀ, ਰਾਜੂ ਠਠਈ ਗੁਰਜੰਟ ਬਰਾੜ, ਸੰਜੇ , ਸੰਜੀਵ ਗਿਲਹੋਤਰਾ,ਤਾਨਯਾ ਮਨਚੰਦਾ ਵੱਲੋਂ ਸਹਿਯੋਗ ਦਿਤਾ ਗਿਆ।
ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਸ੍ਰੀ ਭੁਪਿੰਦਰ ਉਤਰੇਜਾ ਜ਼ਿਲ੍ਹਾ ਭਾਸ਼ਾ ਅਫਸਰ ਫਾਜਿਲਕਾ ਅਤੇ ਸ. ਪਰਮਿੰਦਰ ਸਿੰਘ ਖੋਜ ਅਫਸਰ ਵੱਲੋਂ ਦਰਸਕਾ ਦਾ ਧੰਨਵਾਦ ਕੀਤਾ ਸ੍ਰੀ ਰਾਹੁਲ ਕਲਰਕ ਵੱਲੋਂ ਭਾਸ਼ਾ ਵਿਭਾਗ ਵੱਲੋਂ ਕਿਤਾਬਾ ਦੀ ਪ੍ਰਦਰਸ਼ਨੀ ਲਗਾਈ ਗਈ।
ਨਾਟਕਾ ਦੀ ਪੇਸ਼ਕਾਰੀ ਦੌਰਾਨ ਪ੍ਰੋ ਬੀਐਸ ਚੌਧਰੀ ਆਈ ਸੀ ਮਾਰਸ਼ਲ ,ਪ੍ਰੋ. ਗੁਰਰਾਜ ਸਿੰਘ, ਪ੍ਰਿੰ. ਸੰਤਰਾਮ, ਪ੍ਰਿੰ ਪਰਵਿੰਦਰ ਸਿੰਘ, ਸ੍ਰੀ ਵਿਜੈਅੰਤ ਜੁਨੇਜਾ, ਸ੍ਰੀ ਰਾਕੇਸ਼ ਰਹੇਜਾ, ਸ੍ਰੀ ਪ੍ਰੇਮ ਸਿਡਾਨਾ, ਪ੍ਰੋ. ਚੰਦਰ ਅਦੀਬ, ਸ੍ਰੀ ਵਿਸ਼ਾਲ ਮਿਢਾ, ਸ੍ਰੀ ਮੰਗਤ ਵਰਮਾ, ਆਸ਼ੂ ਗਗਨੇਜਾ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ।
ਵਿਸ਼ਵ ਰੰਗਮੰਚ ਦਿਵਸ ਤੇ ਸਬੰਧ ਵਿੱਚ ਨਟਰੰਗ ਅਬਹੋਰ ਵੱਲੋਂ ਰੰਗਕਰਮੀ ਸਨਮਾਨ 2022 ਡਾ. ਜਗਦੀਪ ਸੰਧੂ ਫਿਰੋਜ਼ਪੁਰ, ਸ੍ਰੀ ਅਮਿਤ ਸ਼ਰਮਾ ਮੋਗਾ, ਸ੍ਰੀ ਭਾਰਤੀ ਦੱਤ ਜੈਤੋ ਨੂੰ ਉਨ੍ਹਾਂ ਦੀ ਰੰਗਮੰਚੀ ਤੇ ਕਲਾ ਲਈ ਕੀਤੀਆ ਜਾ ਰਹੀਆਂ ਸੇਵਾਵਾ ਲਈ ਅਬੋਹਰ ਦੇ ਰੰਗ ਕਰਮੀਆਂ ਵੱਲੋਂ ਦਿੱਤਾ ਗਿਆ।
ਸ੍ਰੀ ਗੋਲਡੀ ਖੁਰਾਣਾ, ਸ੍ਰੀ ਰੰਗ ਹਰਜਿੰਦਰ ਸਿੰਘ, ਸ੍ਰੀ ਅਨਵਨੀ ਅਹੁਜਾ, ਸ੍ਰੀ ਰਜਿੰਦਰ ਮਾਜੀ, ਸ. ਤਜਿੰਦਰ ਸਿੰਘ ਖਾਲਸਾ, ਡਾ. ਵਿਜੈ ਗਰੋਵਰ, ਸ੍ਰੀ ਰੂਬੀ ਸ਼ਰਮਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

You might also like