ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ

20

ਅਧਿਕਾਰੀਆਂ ਨੂੰ ਸਮੇਂ ਸਿਰ ਖਰੀਦ, ਭੁਗਤਾਨ ਅਤੇ ਲਿਫਟਿੰਗ ਦੀਆਂ ਹਦਾਇਤਾਂ

ਫਰੀਦਕੋਟ, 5 ਅਪ੍ਰੈਲ (ਮਦਾਨ ) ਫ਼ਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਮੰਡੀਆਂ ਵਿੱਚ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਕਿਸਾਨਾਂ, ਆੜ੍ਹਤੀਆਂ, ਲੇਬਰ ਆਦਿ ਲਈ ਪੀਣ ਵਾਲੇ ਪਾਣੀ, ਛਾਂ, ਰੋਸ਼ਨੀ ਆਦਿ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਖ਼ਰੀਦ ਕੇਂਦਰ ਫ਼ਰੀਦਕੋਟ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਖਰੀਦ ਏਜੰਸੀਆਂ, ਮੰਡੀ ਬੋਰਡ, ਮਾਰਕੀਟ ਕਮੇਟੀ ਦੇ ਅਧਿਕਾਰੀਆਂ, ਆੜ੍ਹਤੀ ਤੇ ਕਿਸਾਨ ਆਦਿ ਵੀ ਹਾਜ਼ਰ ਸਨ ।

ਪਿੰਡ ਹਰਦਿਆਲੇਆਣਾ ਦੇ ਕਿਸਾਨ ਸ. ਮਨਜੋਤ ਸਿੰਘ ਪੁੱਤਰ ਸ.ਗੁਰਤੇਜ ਸਿੰਘ ਅਤੇ ਕਿਸਾਨ ਜਗਦੇਵ ਸਿੰਘ ਪੁੱਤਰ ਸ.ਅਜਾਇਬ ਸਿੰਘ ਢਿਲੋਂ ਐਂਡ ਸੰਨਜ ਟਰੇਡਿੰਗ ਕੰਪਨੀ ਦੀ ਕਣਕ ਦੀ ਰਸਮੀ ਖ਼ਰੀਦ ਕਰਵਾਉਂਦਿਆਂ ਵਿਧਾਇਕ ਸ.ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕੀਤੀ ਗਈ ਸੀ ਪਰ ਹੁਣ ਮੰਡੀਆਂ ਵਿੱਚ ਕਣਕ ਫਰੀਦਕੋਟ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਆਉਣੀ ਸ਼ੁਰੂ ਹੋ ਗਈ ਹੈ ਅਤੇ ਅਗਲੇ ਦੋ- ਚਾਰ ਦਿਨਾਂ ਵਿੱਚ ਵਾਢੀ ਦਾ ਸੀਜ਼ਨ ਜ਼ੋਰਾਂ ਤੇ ਹੋਵੇਗਾ ਤੇ ਮੰਡੀਆਂ ਵਿਚ ਕਣਕ ਦੀ ਆਮਦ ਵੀ ਵਧੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਨੇ ਸਮੂਹ ਖਰੀਦ ਏਜੰਸੀਆਂ,ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਕਣਕ ਦੀ ਖਰੀਦ ਨਿਰਵਿਘਨ ਕਰਵਾਈ ਜਾਵੇ ਅਤੇ ਮਿਥੇ ਸਮੇਂ ਵਿੱਚ ਖ਼ਰੀਦ, ਕਿਸਾਨਾਂ ਨੂੰ ਭੁਗਤਾਨ ਤੋਂ ਇਲਾਵਾ ਲਿਫਟਿੰਗ ਵੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਇਸ ਵਾਰ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਏਜੰਸੀਆਂ ਵੱਲੋਂ ਲੇਬਰ ਤੇ ਟਰਾਂਸਪੋਰਟ ਦੇ ਠੇਕੇ ਮੁਕੰਮਲ ਕਰ ਲਏ ਗਏ ਹਨ। ਜਿਸ ਕਾਰਨ ਖਰੀਦ ਅਤੇ ਲਿਫਟਿੰਗ ਆਦਿ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਵੇਗੀ। ਉਨ੍ਹਾਂ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਮੰਡੀਆਂ ਵਿਚ ਉਨ੍ਹਾਂ ਦੀ ਫਸਲ ਪਹਿਲ ਦੇ ਆਧਾਰ ਤੇ ਤੁਲੇਗੀ ਅਤੇ 24 ਘੰਟਿਆਂ ਵਿੱਚ ਭੁਗਤਾਨ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਸੁੱਕੀ ਫਸਲ ਹੀ ਮੰਡੀਆਂ ਵਿੱਚ ਲਿਆਉਣ ਦੀ ਅਪੀਲ ਕੀਤੀ।

ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਸ੍ਰੀ ਸਲੋਧ ਕੁਮਾਰ, ਡੀ.ਐਫ.ਐਸ.ਸੀ ਮੈਡਮ ਜਸਜੀਤ ਕੌਰ, ਡਿਪਟੀ ਡਾਇਰੈਕਟਰ ਫ਼ਰੀਦਕੋਟ ਡਵੀਜਨ ਡਾ.ਨਿਰਮਲ ਸਿੰਘ,ਸ. ਗੁਰਚਰਨ ਪਾਲ,ਏ.ਐਫ.ਐਸ.ਓ,ਗੁਰਤੇਜ ਸਿੰਘ ਖੋਸਾ, ਸਕੱਤਰ ਮਾਰਕਿਟ ਕਮੇਟੀ ਸ.ਗੁਰਦੀਪ ਸਿੰਘ ਬਰਾੜ, ਅਮਨਦੀਪ ਸਿੰਘ, ਰਵੀ ਬੁਗਰਾ, ਆਗੂ ਆਮ ਆਦਮੀ ਪਾਰਟੀ, ਕੁਲਵਿੰਦਰ ਸਿੰਘ ਬਰਾੜ, ਅਸ਼ੋਕ ਕੁਮਾਰ ਜੈਨ,ਕੁਲਭੂਸ਼ਣ ਭੂਸ਼ੀ ਤੇ ਮਹਿੰਦਰ ਪਾਲ ਬਾਂਸਲ ਤੇ ਵੱਡੀ ਗਿਣਤੀ ਵਿੱਚ ਕਿਸਾਨ ਤੇ ਆੜ੍ਹਤੀ ਹਾਜ਼ਰ ਸਨ।

You might also like