Inspiration: ਸੋਨੂੰ ਸੂਦ ਤੋਂ ਲੈ ਕੇ ਭਗਵੰਤ ਮਾਨ ਦੇ ਕਾਰਟੂਨ ਬਣਾਉਣ ਦੀ ਕਹਾਣੀ, ਨੌਜਵਾਨ ਕਲਾਕਾਰ ਦਲਜੀਤ ਕੌਰ ਸੰਧੂ ਦੀ ਜ਼ੁਬਾਨੀ

121

ਸੋਨੂੰ ਸੂਦ (Sonu Sood) ਕੋਰੋਨਾ ਦੇ ਦੌਰ ‘ਚ ਲੋਕਾਂ ਦੀ ਮਦਦ ਕਰਨ ‘ਚ ਅੱਗੇ ਰਹੇ। ਉਸ ਦੀਆਂ ਫੋਟੋਆਂ ਅਤੇ ਉਸ ਦੀ ਮਦਦ ਕਰਨ ਵਾਲੇ ਕਾਰਟੂਨ ਦੀ ਵੀ ਕਾਫੀ ਚਰਚਾ ਹੋਈ। ਇਸ ਤੋਂ ਬਾਅਦ ਪੰਜਾਬ ਚੋਣਾਂ (Punjab Election) ਦੀ ਵਾਰੀ ਆਈ, ਜਿੱਥੇ ਲੋਕਾਂ ਨੇ ਭਗਵੰਤ ਮਾਨ (Bhagwant Mann) ਦੇ ਸਿੱਧੂ ਅਤੇ ਅਮਰਿੰਦਰ ਨੂੰ ਮਿਹਣੇ ਮਾਰਨ ਵਾਲੇ ਕਾਫੀ ਕਾਰਟੂਨ ਦੇਖੇ। ਤਾਂ ਆਓ, ਤੁਹਾਨੂੰ ਪੰਜਾਬ ਦੀ ਇਸ ਨੌਜਵਾਨ ਕਲਾਕਾਰ (Artist) ਦਲਜੀਤ ਕੌਰ ਸੰਧੂ ( Daljeet kaur sandhu) ਨਾਲ ਜਾਣੂ ਕਰਵਾਉਂਦੇ ਹਾਂ, ਜਿਸ ਦੇ ਕਾਰਟੂਨ ਨੂੰ ਸੋਨੂੰ ਸੂਦ ਨੇ ਬਹੁਤ ਪਸੰਦ ਕੀਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ (Captain Amarinder Singh), ਚਰਨਜੀਤ ਸਿੰਘ ਚੰਨੀ (Charanjit Singh Channi) ਅਤੇ ਹੁਣ ਭਗਵੰਤ ਮਾਨ (Bhagwant) ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।

ਬਾਲੀਵੁੱਡ ਦੇ ਕਈ ਕਲਾਕਾਰ ਅਤੇ ਕ੍ਰਿਕਟਰ ਸੁਰੇਸ਼ ਰੈਨਾ (Suresh Raina) ਵੀ ਦਲਜੀਤ ਕੌਰ ਸੰਧੂ ਦੇ ਬਣਾਏ ਕਾਰਟੂਨ (Cartoon) ਦੇ ਸ਼ੌਕੀਨ ਹਨ। ਪਟਿਆਲਾ ਨਾਲ ਸਬੰਧਤ ਦਲਜੀਤ ਕੌਰ ਸੰਧੂ (Artist Daljeet kaur sandhu Patiala) ਨੇ ਕਈ ਸਾਲਾਂ ਤੱਕ ਚੰਡੀਗੜ੍ਹ ਦੇ ਇੱਕ ਅੰਗਰੇਜ਼ੀ ਅਖ਼ਬਾਰ ਵਿੱਚ ਕਾਰਟੂਨਿਸਟ ਵਜੋਂ ਕੰਮ ਕੀਤਾ।

ਕੋਰੋਨਾ ਦੌਰ ਦੌਰਾਨ ਸੋਨੂੰ ਸੂਦ ਦੀ ਟੀਮ ਨੇ ਦਲਜੀਤ ਕੌਰ ਸੰਧੂ ਨਾਲ ਸੰਪਰਕ ਕੀਤਾ ਅਤੇ ਸੋਨੂੰ ਸੂਦ ਦੇ ਬਹੁਤ ਸਾਰੇ ਕਾਰਟੂਨ ਬਣਾਏ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਹੁਣ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਅਧਿਕਾਰਤ ਕਾਰਟੂਨਿਸਟ ਬਣਾ ਲਿਆ।

ਦਲਜੀਤ ਕੌਰ ਸੰਧੂ ਨੇ ਦੱਸਿਆ ਕਿ ਸਮੱਗਰੀ ਦੇ ਹਿਸਾਬ ਨਾਲ ਉਹ ਆਪਣੀ ਸੋਚ ਸਮਝ ਕੇ ਕਾਰਟੂਨ ਬਣਾਉਂਦੀ ਹੈ ਅਤੇ ਉਸ ਨੂੰ ਜੋ ਕਹਿਣਾ ਹੁੰਦਾ ਹੈ, ਉਹ ਕਾਰਟੂਨ ਰਾਹੀਂ ਸ਼ਬਦਾਂ ਨੂੰ ਮੁੱਖ ਰੱਖ ਕੇ ਇਹ ਕਾਰਟੂਨ ਤਿਆਰ ਕਰਦੀ ਹੈ। ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਰਹੀ ਦਲਜੀਤ ਕੌਰ ਨੂੰ ਬਚਪਨ ਤੋਂ ਹੀ ਕਾਰਟੂਨ ਬਣਾਉਣ ਦਾ ਸ਼ੌਕ ਸੀ।

ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਦਲਜੀਤ ਕੌਰ ਸੰਧੂ ਵੱਲੋਂ ਆਮ ਆਦਮੀ ਪਾਰਟੀ (Aam Aadmi Party) ਦੇ ਸਾਰੇ ਕਾਰਟੂਨ ਬਣਾਏ ਗਏ ਸਨ। ਇੱਕ ਮੌਕਾ ਕੇਜਰੀਵਾਲ (Arvind Kejriwal) ਨੂੰ, ਇੱਕ ਮੌਕਾ ਭਗਵੰਤ ਮਾਨ ਨੂੰ, ਵਰਗੇ ਕਾਰਟੂਨ ਦਲਜੀਤ ਨੇ ਬਣਾਏ ਹਨ ਅਤੇ ਫਿਰ ਵੀ ਉਹ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦੇ ਕਾਰਟੂਨ ਬਣਾ ਰਹੀ ਹੈ।

with inputs from Daljeet Kaur Sandhu & News18 Punjab

You might also like