ਆਜਾਦੀ ਕਾ ਅਮ੍ਰਿੰਤ ਮਹਾਉਤਸਵ, ਪਲੇਸਮੈਂਟ ਕੈਂਪ ’ਚ 23 ਉਮੀਦਵਾਰਾਂ ਦੀ ਹੋਈ ਚੋਣ

29

ਫਾਜ਼ਿਲਕਾ 22 ਮਾਰਚ, ਆਜਾਦੀ ਕਾ ਅਮ੍ਰਿੰਤ ਮਹਾਉਤਸਵ ਨੂੰ ਸਮਰਪਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ। ਇਸ ਕੈਂਪ ਵਿਖੇ 73 ਲੜਕੇ ਲੜਕੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਕੈਂਪ ਵਿਖੇ 23 ਉਮੀਦਵਾਰਾਂ ਦੀ ਯੋਗਤਾ ਦੇ ਆਧਾਰ ’ਤੇ ਚੌਣ ਕੀਤੀ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਰੋ਼ਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ੍ਰੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ’ਚ 73 ਬੇਰੁਜਗਾਰ ਨੌਜਵਾਨ ਰੋਜਗਾਰ ਪ੍ਰਾਪਤੀ ਲਈ ਪਹੁੰਚੇ ਸਨ। ਇਨਾਂ ਬੇਰੁਜ਼ਗਾਰ ਵਿਅਕਤੀਆਂ ਨੂੰ ਉਨਾਂ ਦੀ ਯੋਗਤਾ ਅਨੁਸਾਰ ਕੰਪਨੀ ਟਰਾਈਡੈਂਟ ਗਰੁੱਪ ਬਰਨਾਲਾ ਵਿਖੇ ਨੌਕਰੀ ਦੇਣ ਲਈ ਚੌਣ ਕੀਤੀ ਗਈ।
ਇਸ ਮੌਕੇ ਕੰਪਨੀਆਂ ਦੇ ਨੁਮਇੰਦਿਆਂ ਤੋ ਇਲਾਵਾਂ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਾ ਸਟਾਫ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

You might also like